ਕੀ ਕੈਂਸਰ ਬਾਰੇ ਤੁਹਾਡੇ ਕੋਈ ਸਵਾਲ ਹਨ?
ਸਾਡੀ ਸੂਚਨਾ ਅਤੇ ਸਹਾਇਤਾ ਸੇਵਾ ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤਕ (ਲੋਕਲ ਕਾਲ ਦੀ ਲਾਗਤ ਉੱਤੇ, ਮੋਬਾਈਲ ਤੋਂ ਕੀਤੀਆਂ ਕਾਲਾਂ ਦੇ ਇਲਾਵਾ) ਖੁਲ੍ਹੀ ਹੈ, ਅਤੇ ਅਨੁਭਵੀ ਕੈਂਸਰ ਨਰਸਾਂ ਇਸ ਦੌਰਾਨ ਇਸ ਸੇਵਾ ਉੱਤੇ ਉਪਲਬਧ ਹੁੰਦੀਆਂ ਹਨ।
ਹਾਲਾਂਕਿ ਅਸੀਂ ਨਿੱਜੀ ਡਾਕਟਰੀ ਸਲਾਹ ਨਹੀਂ ਦੇ ਸਕਦੇ ਹਾਂ, ਅਸੀਂ ਕੈਂਸਰ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਦੇ ਅਸਰ ਬਾਰੇ ਗੱਲਬਾਤ ਕਰ ਸਕਦੇ ਹਾਂ ਅਤੇ ਇਹ ਵੇਰਵਾ ਦੇ ਸਕਦੇ ਹਾਂ ਕਿ ਕੀਮੋਥੇਰੇਪੀ , ਰੇਡੀਏਸ਼ਨ ਥੇਰੇਪੀ ਵਰਗੀਆਂ ਪ੍ਰਕ੍ਰਿਆਵਾਂ ਜਾਂ ਕੈਂਸਰ ਦੇ ਹੋਰ ਇਲਾਜ ਦੌਰਾਨ ਕੀ ਹੋਵੇਗਾ।
ਅਸੀਂ ਖਾਸ ਤੌਰ ‘ਤੇ ਤਿਆਰ ਕੀਤੀ ਜਾਣਕਾਰੀ, ਭਾਵਨਾਤਮਕ ਅਤੇ ਵਿਹਾਰਿਕ ਸਹਾਇਤਾ ਵੀ ਪ੍ਰਦਾਨ ਕਰ ਸਕਦੇ ਹਾਂ, ਅਤੇ ਤੁਹਾਡਾ ਸੰਪਰਕ ਸਾਡੇ ਵੱਖ-ਵੱਖ ਤਰ੍ਹਾਂ ਦੇ ਸਹਾਇਤਾ ਪ੍ਰੋਗ੍ਰਾਮਾਂ ਨਾਲ ਸਥਾਪਿਤ ਕਰ ਸਕਦੇ ਹਾਂ।
ਤੁਹਾਡੀ ਆਪਣੀ ਭਾਸ਼ਾ ਵਿੱਚ ਕਿਸੇ ਕੈਂਸਰ ਨਰਸ ਨਾਲ ਗੱਲਬਾਤ ਕਰਨ ਲਈ:
- ਸੋਮਵਾਰ ਤੋਂ ਸ਼ੁਕਰਵਾਰ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਵਿੱਚਕਾਰ 13 14 50 ਉੱਤੇ ਫੋਨ ਕਰੋ
- ਆਪਣੀ ਲੋੜੀਂਦੀ ਭਾਸ਼ਾ ਦੱਸੋ।
- ਲਾਇਨ ਉੱਤੇ ਦੁਭਾਸ਼ੀਏ ਦੀ ਉਡੀਕ ਕਰੋ (ਇਸ ਵਿੱਚ ਕਰੀਬ 3 ਮਿਨਟਾਂ ਦਾ ਸਮਾਂ ਲਗ ਸਕਦਾ ਹੈ)।
- ਦੁਭਾਸ਼ੀਏ ਨੂੰ Cancer Council Victoria ਨਾਲ 13 11 20 ਉੱਤੇ ਸੰਪਰਕ ਕਰਨ ਲਈ ਕਹੋ।
- ਦੁਭਾਸ਼ੀਏ ਦੀ ਮਦਦ ਨਾਲ ਕੈਂਸਰ ਨਰਸ ਨਾਲ ਗੱਲਬਾਤ ਕਰੋ।
ਇਹ ਮੁਫਤ ਗੋਪਨੀਯ ਸੇਵਾ ਕੈਂਸਰ ਨਾਲ ਪ੍ਰਭਾਵਿਤ ਕਿਸੇ ਵੀ ਵਿਅਕਤੀ ਲਈ ਹੈ, ਇਸ ਵਿੱਚ ਪਰਿਵਾਰ ਦੇ ਸਦੱਸ, ਦੇਖਭਾਲਕਰਤਾ ਅਤੇ ਦੋਸਤ-ਮਿੱਤਰ ਸ਼ਾਮਿਲ ਹਨ।
ਸਾਧਨ (Fact sheets)
ਇਨ੍ਹਾਂ ਸਾਧਨਾਂ ਨੂੰ ਵੇਖਣ ਲਈ ਤੁਹਾਨੂੰ Adobe Acrobat Reader ਦੀ ਲੋੜ ਪਵੇਗੀ। ਮੁਫਤ ਵਿੱਚ ਡਾਉਨਲੋਡ ਕਰੋ.