ਬੱਚੇਦਾਨੀ ਦੀ ਜਾਂਚ, 25 ਤੋਂ 74 ਸਾਲ ਦੀਆਂ ਸਾਰੀਆਂ ਔਰਤਾਂ ਲਈ ਇੱਕ ਅਹਿਮ ਟੈਸਟ ਹੈ 

">

ਬੱਚੇਦਾਨੀ ਦੀ ਜਾਂਚ (ਸਰਵਾਇਕਲ ਸਕ੍ਰੀਨਿੰਗ ਟੈਸਟ) ਕਰਾਉਣਾ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸਿਹਤਮੰਦ ਰਹਿਣ ਦਾ ਇੱਕ ਚੰਗਾ ਤਰੀਕਾ ਹੈ

ਬੱਚੇਦਾਨੀ ਦੀ ਜਾਂਚ, 25 ਤੋਂ 74 ਸਾਲ ਦੀਆਂ ਸਾਰੀਆਂ ਔਰਤਾਂ ਲਈ ਇੱਕ ਅਹਿਮ ਟੈਸਟ ਹੈ।

ਬੱਚੇਦਾਨੀ ਦੀ ਜਾਂਚ, ਸਰਵਾਇਕਲ ਕੈਂਸਰ ਤੋਂ ਸਾਡੀ ਸੁਰੱਖਿਆ ਕਰ ਸਕਦੀ ਹੈ। ਇਹ ਟੈਸਟ ਮਨੁੱਖੀ ਪੈਪੀਲੋਮਾਵਾਇਰਸ (HPV) ਨਾਮਕ ਲਾਗ ਦਾ ਪਤਾ ਲਗਾਉਂਦਾ ਹੈ। ਜੇਕਰ ਇਹ ਜਲਦੀ ਨਹੀਂ ਲੱਭਿਆ ਜਾਂਦਾ ਹੈ, ਤਾਂ HPV ਤੁਹਾਡੇ ਬੱਚੇਦਾਨੀ ਦੇ ਮੂੰਹ ਦੇ ਸੈੱਲਾਂ ਵਿੱਚ ਬਦਲਾਅ ਕਰ ਸਕਦਾ ਹੈ ਜੋ ਸਰਵਾਈਕਲ ਕੈਂਸਰ ਦਾ ਕਾਰਨ ਬਣ ਸਕਦਾ ਹੈ।

ਹਰ ਕੋਈ ਜੋ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਯੋਗ ਹੈ, ਉਸ ਲਈ ਹੁਣ ਆਪ ਨਮੂਨਾ ਲੈਣ ਦਾ ਵਿਕਲਪ ਉਪਲਬਧ ਹੈ

ਜੇ ਤੁਹਾਡੀ ਉਮਰ 25 ਤੋਂ 74 ਸਾਲ ਦੇ ਵਿੱਚਕਾਰ ਹੈ, ਤਾਂ ਤੁਹਾਨੂੰ ਹਰ ਪੰਜ ਸਾਲ ਬਾਅਦ ਸਰਵਾਇਕਲ ਜਾਂਚ ਟੈਸਟ ਦੀ ਲੋੜ ਹੋਵੇਗੀ। ਆਸਟ੍ਰੇਲੀਆ ਦੀ ਸਰਕਾਰ ਡਾਕ ਰਾਹੀਂ ਚਿੱਠੀ ਭੇਜ ਕੇ ਤੁਹਾਨੂੰ ਸਰਵਾਇਕਲ ਸਕ੍ਰੀਨਿੰਗ ਟੈਸਟ ਲਈ ਸੱਦਾ ਦੇਵੇਗੀ।

ਹੁਣ ਤੁਹਾਡੇ ਕੋਲ ਸਰਵਾਈਕਲ ਸਕ੍ਰੀਨਿੰਗ ਟੈਸਟ ਨੂੰ ਜਾਂ ਤਾਂ ਆਪ ਯੋਨੀ ਤੋਂ ਲਏ ਨਮੂਨੇ ਦੁਆਰਾ, ਜਾਂ ਡਾਕਟਰ ਜਾਂ ਨਰਸ ਦੁਆਰਾ ਤੁਹਾਡੇ ਬੱਚੇਦਾਨੀ ਦੇ ਮੂੰਹ ਤੋਂ ਨਮੂਨਾ ਇਕੱਠਾ ਕਰਕੇ ਕਰਨ ਦਾ ਵਿਕਲਪ ਉਪਲਬਧ ਹੈ। ਇਹ ਟੈਸਟ ਵਿੱਚ ਸਿਰਫ਼ ਦਸ ਮਿੰਟ ਦਾ ਸਮਾਂ ਲੈਂਦਾ ਹੈ।

ਆਪ ਨਮੂਨਾ ਲੈਣਾ ਨਿੱਜੀ, ਸੁਰੱਖਿਅਤ ਅਤੇ ਡਾਕਟਰ ਜਾਂ ਨਰਸ ਦੁਆਰਾ ਲਏ ਨਮੂਨੇ ਵਾਂਗ ਹੀ ਪ੍ਰਭਾਵਸ਼ਾਲੀ ਹੈ।

ਸਿੱਖੋ ਕਿ ਤੁਸੀਂ ਚਾਰ ਸਧਾਰਨ ਪੜਾਵਾਂ ਵਿੱਚ ਆਪ ਨਮੂਨਾ ਲੈ ਕੇ ਟੈਸਟ ਕਿਵੇਂ ਕਰ ਸਕਦੇ ਹੋ।

ਸਰਵਾਈਕਲ ਸਕ੍ਰੀਨਿੰਗ ਟੈਸਟ ਕਿਵੇਂ ਬੁੱਕ ਕਰਨਾ ਹੈ

ਆਪਣਾ ਟੈਸਟ ਬੁੱਕ ਕਰਨ ਲਈ, ਆਪਣੇ ਡਾਕਟਰ ਜਾਂ ਸਿਹਤ ਕਰਮਚਾਰੀ ਨਾਲ ਗੱਲਬਾਤ ਕਰੋ, ਜਾਂ ਸਰਵਾਇਕਲ ਜਾਂਚ ਨਰਸ ਜਾਂ ਡਾਕਟਰ ਦਾ ਪਤਾ ਲਗਾਉਣ ਲਈ ਸਾਡੀ ਡਾਇਰੈਕਟਰੀ ਦੀ ਵਰਤੋਂ ਕਰੋ।

Cervical screening saves lives: Punjabi

ਤੁਹਾਨੂੰ ਸਰਵਾਇਕਲ ਸਕ੍ਰੀਨਿੰਗ ਟੈਸਟ ਦੀ ਜ਼ਰੂਰਤ ਹੈ ਜੇ :

  • ਤੁਸੀਂ ਇੱਕ ਔਰਤ ਹੋ
  • ਤੁਹਾਡੀ ਉਮਰ 25 ਤੋਂ 74 ਸਾਲ ਦੇ ਵਿੱਚਕਾਰ ਹੈ
  • ਤੁਸੀਂ ਕਦੇ ਸੰਭੋਗ (ਸੈਕਸ) ਕੀਤਾ ਹੈ

ਤੁਹਾਨੂੰ ਫਿਰ ਵੀ ਸਰਵਾਇਕਲ ਜਾਂਚ ਦੀ ਜ਼ਰੂਰਤ ਹੈ ਜੇ ਤੁਸੀਂ :

  • HPV ਦਾ ਟੀਕਾ ਲਗਵਾ ਚੁੱਕੇ ਹੋ
  • ਤੁਹਾਨੂੰ ਰਜੋ-ਨਵਿਰਤੀ (ਮੀਨੋਪੌਜ਼) ਹੋ ਚੁੱਕੀ ਹੈ
  • ਤੁਸੀਂ ਸਿਰਫ ਇੱਕ ਹੀ ਸੰਭੋਗ-ਕਰਤਾ ਸਾਥੀ ਨਾਲ ਰਹੇ ਹੋ
  • ਪ੍ਰੰਪਰਾ/ਰਵਾਇਤ ਮੁਤਾਬਕ ਤੁਹਾਡੀ ਕਟਿੰਗ ਜਾਂ ਸੁੰਨਤ ਹੋਈ ਹੈ
  • ਤੁਸੀਂ ਬੱਚੇ ਨੂੰ ਜਨਮ ਦਿੱਤਾ ਹੈ
  • ਤੁਹਾਡਾ ਵਿਆਹ ਹੋਇਆ ਹੈ ਜਾਂ ਕਿਸੇ ਦੂਜੇ ਵਿਅਕਤੀ ਨਾਲ ਤੁਹਾਡੇ ਜਿਨਸੀ ਸਬੰਧ ਰਹੇ ਹਨ
  • ਤੁਸੀਂ ਤਲਾਕਸ਼ੁਦਾ ਜਾਂ ਵਿਧਵਾ ਹੋ
  • ਔਰਤ ਸਾਥੀਆਂ ਨਾਲ ਸੰਭੋਗ ਕੀਤਾ ਹੈ

ਜੇ ਤੁਹਾਡੀ ਕਦੇ ਹਿਸਟ੍ਰੈਕਟਮੀ ਹੋਈ ਹੈ, ਤਾਂ ਕ੍ਰਿਪਾ ਕਰਕੇ ਸਰਵਾਇਕਲ ਜਾਂਚ ਬਾਰੇ ਆਪਣੇ ਡਾਕਟਰ ਨਾਲ ਸੰਪਰਕ ਕਰੋ।

ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਬਾਰੇ ਹੋਰ ਜਾਣਨ ਜਾਂ ਇਹ ਬੁੱਕ ਕਰਨ ਲਈ, ਇਸ ਟੈਸਟ ਨੂੰ ਕਰਵਾਉਣ ਲਈ ਆਪਣੇ ਵਿਕਲਪਾਂ ਬਾਰੇ ਆਪਣੇ ਡਾਕਟਰ ਜਾਂ ਨਰਸ ਨਾਲ ਗੱਲ ਕਰੋ, ਜਾਂ 13 14 50 (ਸੋਮਵਾਰ-ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ) 'ਤੇ ਫ਼ੋਨ ਕਰੋ ਅਤੇ Cancer Council ਦੀਆਂ ਜਾਣਕਾਰੀ ਅਤੇ ਸਹਾਇਤਾ ਨਰਸਾਂ ਵਿੱਚੋਂ ਕਿਸੇ ਨਾਲ ਤੁਹਾਡੀ ਆਪਣੀ ਭਾਸ਼ਾ ਵਿੱਚ ਗੱਲ ਕਰਵਾਉਣ ਲਈ ਕਹੋ।

 

View this page in English

Talking bubbles icon

Questions about cancer?

Call or email our experienced cancer nurses for information and support.

Contact a cancer nurse